ਨਵੀਂ ਦਿੱਲੀ — ਨੋਨੀ ਇਕ ਤਰ੍ਹਾਂ ਦਾ ਫਲ ਹੈ। ਇਸ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਕਿ ਸਿਹਤ ਲਈ ਫਾਈਦੇਮੰਦ ਹੁੰਦੇ ਹਨ। ਇਕ ਸ਼ੋਧ ਦੇ ਮੁਤਾਬਿਕ ਇਹ ਫਲ ਕੈਂਸਰ ਅਤੇ ਏਡਸ ਵਰਗੀਆਂ ਬੀਮਾਰੀਆਂ ਨੂੰ ਖਤਮ ਕਰਨ ਦੇ ਲਈ ਬਹੁਤ ਹੀ ਕਾਰਗਰ ਹੈ। ਭਾਰਤੀਯ ਕ੍ਰਿਸ਼ੀ ਅਨੁਸੰਧਾਨ ਦੇ ਇਕ ਸੈਮੀਨਾਰ 'ਚ ਸ਼ੋਧਕਰਤਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਫਲ ਸਿਹਤ ਲਈ ਰਾਮਬਾਣ ਹੈ।
ਵਿਗਿਆਨੀਆਂ ਦੇ ਅਨੁਸਾਰ ਇਸ 'ਚ 10 ਤਰ੍ਹਾਂ ਦੇ ਵਿਟਾਮਿਨ, ਖਣਿਜ ਪਦਾਰਥ, ਫੋਲਿਕ ਐਸਿਡ, ਮਿਨਰਲ ਅਤੇ 160 ਤੋਂ ਵੀ ਜ਼ਿਆਦਾ ਪੌਸ਼ਕ ਤੱਤ ਹੁੰਦੇ ਹਨ। ਜਿਸ ਕਰਕੇ ਸਰੀਰ ਨੂੰ ਬੀਮਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਇਸ ਦੀ ਖੇਤੀ ਤਾਮਿਲਨਾਢੂ, ਕਰਨਾਟਕ, ਮਹਾਂਰਾਸ਼ਟਰ, ਉੜੀਸਾ, ਆਂਧਰਾ ਪ੍ਰਦੇਸ਼, ਗੁਜਰਾਤ, ਅੰਡੇਮਾਨ ਨਿਕੋਬਾਰ, ਮੱਧ ਪ੍ਰਦੇਸ਼ ਅਤੇ ਨੌ ਰਾਜਾਂ 'ਚ 653 ਏਕੜ 'ਚ ਹੋ ਰਹੀ ਹੈ ਤਾਂ ਜੋ ਇਸ ਦਾ ਫਾਇਦਾ ਲੋਕਾਂ ਨੂੰ ਮਿਲ ਸਕੇ।
ਫੇਫੜਿਆਂ ਦੇ ਕੈਂਸਰ ਦੇ ਲੱਛਣ, ਕਾਰਨ ਅਤੇ ਰੋਕਥਾਮ
NEXT STORY